ਪਿੰਡ ਬਡਰੁੱਖਾਂ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾਇਆ ਜਾਵੇਗਾ ਸਿੰਗਲਾ

ਪਿੰਡ ਬਡਰੁੱਖਾਂ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾਇਆ ਜਾਵੇਗਾ ਸਿੰਗਲਾ

ਸੰਗਰੂਰ 21 ਜੁਲਾਈ ( ਵਿਜੈ ਗਰਗ ) ਪੁਰਾਤਨ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਉਨ੍ਹਾਂ ਦੀ ਸਹੀ ਦੇਖ-ਰੇਖ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਇਹ ਸ਼ਬਦ ਅੱਜ ਸੰਗਰੂਰ ਦੇ ਨੇੜੇ ਪਿੰਡ ਬਡਰੁੱਖਾਂ ਵਿਖੇ ਪੀ ਡਬਲਯੂ ਡੀ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹੇ ਉਹਨਾਂ ਨੇ ਕਿਹਾ ਪਿੰਡ ਵਿੱਚ ਬਹੁਤ ਸੋਹਣਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਾਰਕ ਬਣਿਆ ਹੋਇਆ ਹੈ ਪਿੰਡ ਵਾਸੀਆਂ ਦੀ ਬੜੇ ਲੰਮੇ ਸਮੇਂ ਤੋਂ ਮੰਗ ਸੀ ਕਿ ਇਸ ਪਾਰਕ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾਇਆ ਜਾਵੇ ਅੱਜ ਮੇਰੇ ਨਾਲ ਸੈਕਟਰੀ ਟੂਰਿਜ਼ਮ ਸ੍ਰੀ ਸੰਜੇ ਕੁਮਾਰ ਜੀ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਜੀ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿੰਡ ਵਿਖੇ ਲਗਾਏ ਜਾਣ ਵਾਲੇ ਬੁੱਤ ਵਾਲੀ ਥਾਂ ਦਾ ਜਾਇਜ਼ਾ ਲਿਆ ਮੰਤਰੀ ਸਾਹਿਬ ਨੇ ਦੱਸਿਆ ਕਿ ਪਿੰਡ ਬਡਰੁੱਖਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਨਕਿਆਂ ਦਾ ਪਿੰਡ ਹੈ ਅਤੇ ਉਨ੍ਹਾਂ ਦਾ ਜਨਮ ਵੀ ਇਥੇ ਹੀ ਹੋਇਆ ਸੀ |[banner caption_position=”bottom” theme=”default_style” height=”auto” width=”100_percent” count=”8″ transition=”fade” timer=”4000″ auto_height=”0″ show_caption=”1″ show_cta_button=”1″ use_image_tag=”1″]
ਇਸ ਪਿੰਡ ਦੇ ਵਾਸੀ ਲੰਮੇ ਸਮੇਂ ਤੋਂ ਪਿੰਡ ਵਿਖੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦਗਾਰ ਲਗਾਉਣ ਦੀ ਮੰਗ ਕਰ ਰਹੇ ਸਨ | ਜਦੋਂ ਮੈਨੂੰ ਇਸ ਸਬੰਧੀ ਪਤਾ ਲੱਗਾ ਤਾਂ ਮੈਂ ਆਪ ਪੰਜਾਬ ਸਰਕਾਰ ਅੱਗੇ ਪਿੰਡ ਵਾਸੀਆਂ ਦੀ ਇਹ ਮੰਗ ਰੱਖੀ ਤਾ ਕੈਪਟਨ ਸਰਕਾਰ ਨੇ ਇਸ ਮੰਗ ਨੂੰ ਮਨਜ਼ੂਰ ਕਰਦਿਆਂ ਹੋਇਆਂ ਆਗਿਆ ਦੇ ਦਿੱਤੀ ਅੱਜ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਜਿਨ੍ਹਾਂ ਦੀ ਮਨਜ਼ੂਰੀ ਸਦਕਾ ਪਿੰਡ ਵਿਖੇ ਇਸ ਮਹਾਨ ਸਖਸ਼ੀਅਤ ਦੀ ਯਾਦ ਵਿੱਚ ਇਕ ਵੱਡਾ ਬੁੱਤ ਲਗਾਇਆ ਜਾ ਰਿਹਾ ਹੈ ਉਮੀਦ ਹੈ ਕਿ ਇਹ ਕੰਮ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ ਇਸ ਸਮੇਂ ਗਰਾਮ ਪੰਚਾਇਤ ਪਿੰਡ ਬਡਰੁੱਖਾਂ, ਸਪੋਰਟਸ ਕਲੱਬ ਪਿੰਡ ਬਡਰੁੱਖਾਂ, ਪਿੰਡ ਸੁਧਾਰ ਸਭਾ, ਬਹੁਤ ਗਿਣਤੀ ਵਿਚ ਪਿੰਡ ਵਾਸੀ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ ਗਰਾਮ ਪੰਚਾਇਤ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਤੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦਾ ਬਹੁਤ ਬਹੁਤ ਧੰਨਵਾਦ ਕੀਤਾ ( ਵਿਜੈ ਗਰਗ ਪੱਤਰਕਾਰ ਭਵਾਨੀਗੜ੍ਹ )

[banner caption_position=”bottom” theme=”default_style” height=”auto” width=”100_percent” count=”30″ show_caption=”1″ show_cta_button=”1″ use_image_tag=”1″]

प्रदेश बड़ी खबर