ਸਹਿਕਾਰੀ ਸਭਾਵਾਂ ਵਿਚ ਖਾਦ ਨਾ ਮਿਲਣ ਕਰਕੇ ਕਿਸਾਨਾਂ ਵਲੋਂ ਨਾਅਰੇਬਾਜੀ

ਸਹਿਕਾਰੀ ਸਭਾਵਾਂ ਵਿਚ ਖਾਦ ਨਾ ਮਿਲਣ ਕਰਕੇ ਕਿਸਾਨਾਂ ਵਲੋਂ ਨਾਅਰੇਬਾਜੀ

ਭਵਾਨੀਗੜ੍ਹ, 17 ਜੁਲਾਈ ( ਵਿਜੈ ਗਰਗ ) ਸਹਿਕਾਰੀ ਸਭਾਵਾਂ ਵਿੱਚ ਕਿਸਾਨਾਂ ਨੂੰ ਖਾਦ ਨਾਂ ਮਿਲਣ ਕਰਕੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਹ ਰੋਸ ਪ੍ਰਗਟਾਉਂਦਿਆਂ ਹਰਵਿੰਦਰ ਸਿੰਘ ਕਾਕੜਾ ਨੇ ਦੱਸਿਆ ਕਿ ਪਿਛਲੇ 20 ਦਿਨਾਂ ਤੋਂ ਯੂਰੀਆ ਖਾਦ ਦੀ ਘਾਟ ਆ ਰਹੀ ਹੈ। ਉਹਨਾਂ ਕਿਹਾ ਕਿ ਸਿਰਫ 300 ਥੈਲਾ ਇਕ -ਇਕ ਗੱਡੀ ਪਰ ਸੁਸਾਇਟੀ ਵਿੱਚ ਆਈ। ਉਹਨਾਂ ਕਿਹਾ ਕਿ ਕਿਸਾਨ ਪ੍ਰਾਈਵੇਟ ਦੁਕਾਨਦਾਰਾਂ ਤੋਂ ਖਾਧ ਖਰੀਦ ਕਰਦਾ ਹੈ। ਉਸ ਨੂੰ ਨਾਲ ਹੋਰ ਦਵਾਈਆਂ ਲੈਣ ਲਈ ਮਜਬੂਰ ਹੌਣਾ ਪੈਦਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖਾਧ ਜਲਦੀ ਭੇਜੀ ਜਾਵੇ ਤਾਂ ਕਿਸਾਨ ਆਪਣੀ ਫਸਲ ਵਿੱਚ ਸਮੇਂ ਸਿਰ ਖਾਧ ਪਾ ਸਕਣ। ਰੋਸ ਮੌਕੇ ਉਹਨਾਂ ਨਾਲ ਰਵਜਿੰਦਰ ਸਿੰਘ ਕਾਕੜਾ, ਪਰਮਜੀਤ ਸਿੰਘ ਸੰਗਤਪੁਰਾ, ਕਮਲਜੀਤ ਸਿੰਘ ਬਾਵਾ, ਰਮਨਜੀਤ ਸਿੰਘ ਬਿੱਟਾ, ਜਸਵੀਰ ਸਿੰਘ ਵਿਰਕ ਆਦਿ ਕਿਸਾਨ ਵੀ ਹਾਜਰ ਸਨ।

ਸਹਿਕਾਰੀ ਸਭਾ ਕਾਕੜਾ ਵਿਖੇ ਖਾਦ ਨਾ ਮਿਲਣ ਕਾਰਨ ਸਰਕਾਰ ਖਿਲਾਫ ਰੋਸ ਪ੍ਰਗਟਾਉਂਦੇ ਹੋਏ ਕਿਸਾਨ। ( ਵਿਜੈ ਗਰਗ ਪੱਤਰਕਾਰ ਭਵਾਨੀਗੜ੍ਹ )

[banner caption_position=”bottom” theme=”default_style” height=”auto” width=”100_percent” group=”jalandhar-hospitals” count=”8″ transition=”fade” timer=”4000″ auto_height=”0″ show_caption=”1″ show_cta_button=”1″ use_image_tag=”1″]

 

ਸਰਕਾਰੀ ਹਾਈ ਸਕੂਲ ਬਾਲਦ ਕਲਾਂ ਵਿਖੇ ਵਿਦਿਆਰਥੀਆਂ ਲਈ ਕਿਤਾਬਾਂ ਦਾ ਲੰਗਰ ਲਗਾਇਆ

 

[banner caption_position=”bottom” theme=”default_style” height=”auto” width=”100_percent” group=”abr-ad” count=”8″ show_caption=”1″ show_cta_button=”1″ use_image_tag=”1″]

 

ਸਹਿਕਾਰੀ ਸਭਾ ਕਾਕੜਾ ਦੀ ਚੋਣ ਸਰਬ-ਸੰਮਤੀ ਨਾਲ ਹੋਈ

 

[banner caption_position=”bottom” theme=”default_style” height=”auto” width=”100_percent” count=”-2″ transition=”fade” timer=”4000″ auto_height=”0″ show_caption=”1″ show_cta_button=”1″ use_image_tag=”1″]

प्रदेश बड़ी खबर