13 ਅਗਸਤ ਪਟਿਆਲਾ ਚੱਲੋ ਦੇ ਸੱਦੇ ਤਹਿਤ ਪਿੰਡ ਘਰਾਚੋਂ ਵਿੱਚ ਕੀਤੀ ਮੀਟਿੰਗ

13 ਅਗਸਤ ਪਟਿਆਲਾ ਚੱਲੋ ਦੇ ਸੱਦੇ ਤਹਿਤ ਪਿੰਡ ਘਰਾਚੋਂ ਵਿੱਚ ਕੀਤੀ ਮੀਟਿੰਗ

ਭਵਾਨੀਗੜ੍ਹ, 16 ਜੁਲਾਈ ( ਵਿਜੈ ਗਰਗ ) ਅੱਜ ਜਮੀਨ ਪ੍ਰਾਪਤੀ ਸੰਘਰਸ ਕਮੇਟੀ ਇਕਾਈ ਘਰਾਚੋਂ ਵਿੱਚ ਮੀਟਿੰਗ ਕਰਕੇ ਜਮੀਨੀ ਸਵਾਲ ਅਤੇ ਕਰਜਾ ਮੁਕਤੀ ਲਈ 13 ਅਗਸਤ ਨੂੰ ਪਟਿਆਲਾ ਵਿੱਚ ਹੋ ਰਹੇ ਪੰਜਾਬ ਪੱਧਰੀ ਇਕੱਠ ਵਿੱਚ ਪਹੁੰਚਣ ਦਾ ਦਿੱਤਾ ਸੱਦਾ ਦਿੱਤਾ।
ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਜੋਨਲ ਪ੍ਰਧਾਨ ਮੁਕੇਸ ਮਲੌਦ ਨੇ ਕਿਹਾ ਕਿ ਪੰਜਾਬ ਅੰਦਰ ਦਲਿਤ ਆਪਣੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਪੱਕੇ ਤੌਰ ਤੇ ਲੈਣ, ਨਜੂਲ ਜਮੀਨਾਂ ਦੇ ਮਾਲਕਾਨਾਂ ਹੱਕ ਲੈਣ, ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਦਲਿਤਾਂ ਅਤੇ ਬੇਜ਼ਮੀਨੇ ਲੋਕਾਂ ਵਿੱਚ ਵੰਡਣ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦੇਣ, ਸਹਿਕਾਰੀ ਸੁਸਾਇਟੀਆਂ ਵਿਚ ਮੈਂਬਰ ਬਣਾ ਕੇ ਸਰਕਾਰੀ ਕਰਜ਼ੇ ਦਾ ਪ੍ਰਬੰਧ ਕਰਨ ਅਤੇ ਮਾਈਕਰੋ ਫਾਇਨਾਂਸ ਕੰਪਨੀਆਂ ਸਮੇਤ ਸਾਰਾ ਕਰਜ਼ਾ ਮੁਆਫ ਕਰਾਉਣ, ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੇ ਮਾਲਕਾਨਾ ਹੱਕ ਲੈਣ, ਬਿਜਲੀ ਬਿਲ 2020 ਰੱਦ ਕਰਨ, ਮਨਰੇਗਾ ਅਤੇ ਲਾਲ ਕਾਪੀਆਂ ਆਦਿ ਦੇ ਮਸਲੇ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। [banner caption_position=”bottom” theme=”default_style” height=”auto” width=”100_percent” count=”8″ transition=”fade” timer=”4000″ auto_height=”0″ show_caption=”1″ show_cta_button=”1″ use_image_tag=”1″] ਪ੍ਰੰਤੂ ਸਰਕਾਰ ਵੱਲੋਂ ਦਲਿਤਾਂ ਦੀਆਂ ਮੰਗਾਂ ਨੂੰ ਮੰਨਣ ਦੀ ਬਜਾਏ ਝੂਠੇ ਲਾਰੇ ਲਾਏ ਜਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਦਲਿਤ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫੀ ਦੇ ਐਲਾਨ ਉਪਰ ਟਿੱਪਣੀ ਕਰਦਿਆਂ ਕਿਹਾ ਕਿ ਬੇਜ਼ਮੀਨੇ ਦਲਿਤਾਂ ਦੇ ਸਹਿਕਾਰੀ ਸਭਾਵਾਂ ਦੀ ਬਜਾਏ ਮਾਈਕ੍ਰੋਫਾਇਨਾਂਸ ਕੰਪਨੀਆਂ ਸਮੇਤ ਸਾਰਾ ਕਰਜਾ ਮੁਆਫ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਦਲਿਤ ਕਿਸੇ ਵੀ ਛਲਾਵੇ ਵਿੱਚ ਨਹੀਂ ਆਉਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਉਨ੍ਹਾਂ ਦਾ ਸ਼ੀਸ਼ਾ ਜ਼ਰੂਰ ਦਿਖਾਉਣਗੇ। ਇਸ ਮੌਕੇ ਪਿੰਡ ਦੇ ਦਲਿਤ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕਰਦਿਆਂ 13 ਅਗਸਤ ਨੂੰ ਵੱਡੀ ਗਿਣਤੀ ਵਿੱਚ ਮੋਤੀ ਮਹਿਲਾਂ ਵੱਲ ਕੀਤੇ ਜਾ ਰਹੇ ਮਾਰਚ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿਵਾਇਆ ਗਿਆ।
ਇਸ ਮੌਕੇ ਮੀਟਿੰਗ ਨੂੰ ਉਪਰੋਕਤ ਤੋਂ ਬਿਨਾਂ ਗੁਰਚਰਨ ਸਿੰਘ ਘਰਾਚੋਂ ਕਰਮ ਸਿੰਘ ਗੁਰਦੀਪ ਸਿੰਘ ਜੀਵਨ ਸਿੰਘ ਭਾਨ ਸਿੰਘ ਬਿੰਦੂ ਸਿੰਘ ਅਤੇ ਕੌਰੀ ਘਰਾਚੋਂ ਨੇ ਸੰਬੋਧਨ ਕੀਤਾ। ( ਵਿਜੈ ਗਰਗ ਪੱਤਰਕਾਰ ਭਵਾਨੀਗੜ੍ਹ )

[banner caption_position=”bottom” theme=”default_style” height=”auto” width=”100_percent” count=”8″ transition=”fade” timer=”4000″ auto_height=”0″ show_caption=”1″ show_cta_button=”1″ use_image_tag=”1″]

प्रदेश राजनीति