ਐਂਟੀ ਕੁਰੱਪਸ਼ਨ ਫੈਡਰੇਸ਼ਨ ਟੀਮ ਗਿੱਦੜਬਾਹਾ ਵੱਲੋਂ ਜਗਸੀਰ ਸਿੰਘ ਧਾਲੀਵਾਲ ( ਈ ਉ ਨਗਰ ਕੌਂਸਲ) ਨੂੰ ਕੀਤਾ ਸਨਮਾਨਿਤ
ਗਿੱਦੜਬਾਹਾ 09/07/21(ਗਰਗ)- ਐਂਟੀ ਕੁਰੱਪਸ਼ਨ ਫੈਡਰੇਸ਼ਨ ਆਫ ਇੰਡੀਆ ਪੰਜਾਬ ਟੀਮ ਗਿੱਦੜਬਾਹਾ ਵੱਲੋਂ ਪੰਜਾਬ ਪ੍ਰਧਾਨ ਸੰਜੀਵ ਕੁਮਾਰ ਗਰਗ ਅਤੇ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਸ੍ਰੀ ਮੁਕੇਸ਼ ਜੀ ਦੀ ਮੌਜੂਦਗੀ ਵਿੱਚ ਨਗਰ ਕੌਂਸਲ ਦੇ ਈ ਉ ਜਗਸੀਰ ਸਿੰਘ ਧਾਲੀਵਾਲ ਜੀ ਨੂੰ ਫੈਡਰੇਸ਼ਨ ਵੱਲੋਂ ਨੈਸ਼ਨਲ ਕੋਰੋਨਾ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਮੁੰਜਾਲ (ਬਿੰਟਾ ਅਰੋੜਾ) ਜੀ ਵੀ ਮੌਜੂਦ ਰਹੇ।ਜਗਸੀਰ ਸਿੰਘ ਧਾਲੀਵਾਲ ਜੀ ਨੇ ਨੈਸ਼ਨਲ ਪ੍ਰਧਾਨ ਸ੍ਰੀ ਮੁਕੁਲ ਸਰਮਾ ਜੀ, ਪੰਜਾਬ ਪ੍ਰਧਾਨ ਸੰਜੀਵ ਕੁਮਾਰ ਗਰਗ, ਸੀਨੀਅਰ ਵਾਈਸ ਪ੍ਰਧਾਨ ਪੰਜਾਬ ਸ੍ਰੀ ਮੁਕੇਸ਼ ਗਰਗ ਅਤੇ ਐਂਟੀ ਕੁਰੱਪਸ਼ਨ ਫੈਡਰੇਸ਼ਨ ਆਫ ਇੰਡੀਆ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਬੋਲਦਿਆਂ ਪੰਜਾਬ ਪ੍ਰਧਾਨ ਸੰਜੀਵ ਕੁਮਾਰ ਗਰਗ ਨੇ ਕਿਹਾ ਕਿ ਜੋ ਸਮਾਜਸੇਵੀ ਸੰਸਥਾਵਾਂ,ਡਾਕਟਰ, ਮੈਡੀਕਲ ਸਟਾਫ਼ ਅਤੇ ਅਫਸਰ ਸਾਹਿਬਾਨ ਲੋਕ ਭਲਾਈ ਦੇ ਲਈ ਕੰਮ ਕਰ ਰਹੇ ਹਨ ਉਹਨਾ ਸਭ ਨੂੰ ਫੈਡਰੇਸ਼ਨ ਵੱਲੋਂ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।