ਦੁੱਖਦਾਈ ਘਟਨਾਂ ਸਬੰਧੀ ਪਸਚਤਾਪ ਕਰਨ ਲਈ ਰੱਖੇ ਗਏ ਸ੍ਰੀ ਆਖ਼ੰਡ ਪਾਠ ਸਾਹਿਬ ਜੀ ਦੇਅੱਜ ਭੋਗ ਪਾਏ ਗਏ।

ਦੁੱਖਦਾਈ ਘਟਨਾਂ ਸਬੰਧੀ ਪਸਚਤਾਪ ਕਰਨ ਲਈ ਰੱਖੇ ਗਏ ਸ੍ਰੀ ਆਖ਼ੰਡ ਪਾਠ ਸਾਹਿਬ ਜੀ ਦੇਅੱਜ ਭੋਗ ਪਾਏ ਗਏ।

ਭਵਾਨੀਗੜ 4ਜੁਲਾਈ ( ਵਿਜੈ ਗਰਗ ) ਬੀਤੇ ਦਿਨੀ ਨੇੜਲੇ ਪਿੰਡ ਜੌਲੀਆਂ ਵਿਖੇ ਪਿੰਡ ਦੀ ਹੀ ਇਕ ਔਰਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨੀ ਭੇਟ ਕਰ ਦੇਣ ਦੀ ਹੋਈ ਦੁੱਖਦਾਈ ਘਟਨਾਂ ਸਬੰਧੀ ਪਸਚਤਾਪ ਕਰਨ ਲਈ ਰੱਖੇ ਗਏ ਸ੍ਰੀ ਆਖ਼ੰਡ ਪਾਠ ਸਾਹਿਬ ਜੀ ਦੇਅੱਜ ਭੋਗ ਪਾਏ ਗਏ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾ ਨੇ ਪਹੁੰਚ ਕੇ ਹਾਜ਼ਰੀ ਭਰੀ ਤੇ ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪਹੁੰਚੇ ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ ਦੇ ਜੰਥੇ ਵੱਲੋਂ ਕੀਰਤਨ ਕਰਕੇ ਸੰਗਤਾ ਨੂੰ ਗੁਰੂ ਸ਼ਬਦ ਨਾਲ ਜੋੜਿਆ ਅਤੇ ਵਾਹਿਗੁਰੂ ਜੀ ਦਾ ਜਾਪ ਕੀਤਾ ਅਤੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਪਸ਼ਚਾਤਾਪ ਲਈ ਅਰਦਾਸ ਕੀਤੀ ਪ੍ਰੰਤੂ ਇੱਥੇ ਸਥਿਤੀ ਉਸ ਸਮੇ ਤਨਾਪੂਰਨ ਹੋ ਗਈ ਜਦੋ ਕੁਝ ਸਿੱਖ ਜੱਥੇਬੰਦੀਆ ਅਤੇ ਭਾਈ ਬਲਦੇਵ ਸਿੰਘ ਵਡਾਲਾ ਨੂੰ ਕੀਰਤਨ ਕਰਨ ਅਤੇ ਬੋਲਣ ਦਾ ਸਮਾ ਨਹੀਂ ਦਿੱਤਾ ਗਿਆ ਜਿਸ ਦਾ ਕਾਰਨ ਭਾਈ ਭਾਈ ਰਜਿੰਦਰ ਸਿੰਘ ਛੰਨਾ ਵਾਲ਼ਿਆਂ ਨੇ ਪੁੱਛਿਆਂ ਤਾ ਉੱਥੇ ਮੌਜੂਦ ਪਿੰਡ ਵਾਸੀਆ ਅਤੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਇਹ ਪਸ਼ਚਾਤਾਪ ਦਾ ਸਮਾ ਹੈ ਸਾਡੀ ਕਮੇਟੀ ਅਤੇ ਪਿੰਡ ਵਾਸੀ ਦਾ ਫੈਸਲਾ ਹੈ ਕਿ ਇਸ ਮੌਕੇ ਕਿਸੇ ਵੀ ਬੁਲਾਰੇ ਨੂੰ ਬੋਲਣ ਦਾ ਸਮਾ ਨਹੀਂ ਦਿੱਤਾ ਜਾਵੇ ਗਾ ਜਿਸ ਦੇ ਰੋਸ ਕੁਝ ਜੰਥੇਬੰਦੀਆ ਨੇ ਕਮੇਟੀ ਦੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਦੋਸ਼ ਲਾਉਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾਂ ਦੇ ਪਿੱਛੇ ਕਿਸ ਦਾ ਹੱਥ ਹੈ ਨੂੰ ਜਨਤਕ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲਾਂ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ ਤੇ ਸਥਾਨਕ ਸ਼ਹਿਰ ਦੇ ਨਵੇਂ ਬੱਸ ਸਟੈਂਡ ਕੋਲ ਨੈਸ਼ਨਲ ਹਾਈਵੇ ਸੜਕ ਜਾਮ ਕਰਕੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਭਾਈ ਬਲਦੇਵ ਸਿੰਘ ਵਡਾਲਾ ਨੂੰ ਗੁਰਦੁਆਰਾ ਅੰਦਰ ਪਾਏ ਗਏ ਭੋਗ ਮੌਕੇ ਕੀਰਤਨ ਨਾ ਕਰਨ ਦਿੱਤਾ ਗਿਆ ਤਾਂ ਉਨ੍ਹਾਂ ਨੇ ਗੁਰੂ ਘਰ ਦੇ ਮੁੱਖ ਗੇਟ ਅੱਗੇ ਹੀ ਬੈਠ ਕੇ ਆਪਣਾ ਕੀਰਤਨ ਕੀਤਾ।


ਇਸ ਮੋਕੇ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲ,ਭਾਈ ਹਰਜਿੰਦਰ ਸਿੰਘ ਮਾਝੀ, ਗੁਰਚਰਨ ਸਿੰਘ ਗੱਟੀ ਏਕਨੂਰ ਖ਼ਾਲਸਾ,ਭਾਈ ਬਲਦੇਵ ਸਿੰਘ ਵਡਾਲਾ ਤੋਂ ਇਲਾਵਾ ਭਾਰੀ ਗਿਣਤੀ ’ਚ ਹਾਜ਼ਰ ਸਿੱਖ ਆਗੂਆਂ ਨੇ ਰੋਸ ਪ੍ਰਗਟ ਕਰਦਿਆ ਹੋਏ ਕਿਹਾ ਕਿ ਭੋਗ ਮੌਕੇ ਕਿ ਪ੍ਰਬੰਧਕ ਕਮੇਟੀ ਨੇ ਕਿਸੇ ਨੂੰ ਸੰਗਤਾਂ ਸਾਹਮਣੇ ਬੋਲਣ ਨਹੀਂ ਦਿੱਤਾ ਗਿਆ ਤੇ ਨਾ ਹੀ ਇਸ ਦੁੱਖਦਾਈ ਘਟਨਾਂ ਨੂੰ ਅੰਜਾਮ ਦੇਣ ਵਾਲੀ ਔਰਤ ਦੇ ਪਿੱਛੇ ਕਿਸ ਦਾ ਹੱਥ ਹੈ ਇਹ ਜਨਤਕ ਕੀਤਾ ਜਿਸ ਦਾ ਉਹ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਦਲਾਂ ਦੀ ਕੱਠਪੁਤਲੀ ਬਣੀ ਹੋਈ ਹੈ ਜਿਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆ । ਪੰਜਾਬ ਦੀ ਕੈਪਟਨ ਸਰਕਾਰ ਵਾਅਦੇ ਕਰਕੇ ਸੱਤਾ ’ਚ ਆਈ ਸੀ ਕਿ ਉਹ ਬੇਅਦਬੀ ਕਰਨ ਵਾਲਿਆ ਨੂੰ ਬੇਨਕਾਬ ਕਰਕੇ ਸਖ਼ਤ ਸਜਾਵਾਂ ਦੇਣਗੇ ਪਰ ਕੈਪਟਨ ਸਰਕਾਰ ਨਾਲਾਇਕ ਸਾਬਤ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਜੌਲੀਆ ਦੀ ਘਟਨਾਂ ਲਈ ਗੁਰੂ ਘਰ ਦਾ ਗ੍ਰੰਥੀ ਅਤੇ ਲੋਕਲ ਕਮੇਟੀ ਜਿੰਮੇਵਾਰ ਹੈ ਪਰ ਬਾਦਲਾਂ ਦੀ ਸ੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਇਸ ਕਮੇਟੀ ਨੂੰ 10 ਲੱਖ ਰੁਪਏ , ਦੋ ਪਿੰਡ ਦੇ ਵਿਅਕਤੀਆ ਨੂੰ ਸ੍ਰੋਮਣੀ ਕਮੇਟੀ ’ਚ ਨੌਕਰੀ ਦੇਣ ਆਦਿ ਦਾ ਲਾਲਚ ਦੇ ਖ਼੍ਰੀਦ ਲਿਆ ਹੈ ਜਿਸ ਨੂੰ ਸਿੱਖ ਕੌਮ ਕਿਸੇ ਵੀ ਕੀਮਤ ’ਤੇ ਬਰਦਾਸਤ ਨਹੀਂ ਕਰੇਗੀ ਤੇ ਇਨਸਾਫ਼ ਲੈ ਕੇ ਦਮ ਲਵੇਗੀ। ਇਸ ਮੌਕੇ ਅਮਰਜੀਤ ਸਿੰਘ ਭੰਗੂਆ, ਲਖ਼ਮੀਰ ਸਿੰਘ ਮਾਹਲਮ ਸਤਿਕਾਰ ਕਮੇਟੀ, ਭਾਈ ਬਚਿੱਤਰ ਸਿੰਘ ਪ੍ਰਧਾਨ ਗ੍ਰੰਥੀ ਰਾਗੀ ਸਭਾ, ਸੁਖਵਿੰਦਰ ਸਿੰਘ ਸਤਿਕਾਰ ਕਮੇਟੀ, ਰਾਜਾ ਰਾਜ ਸਿੰਘ, ਅਵਤਾਰ ਸਿੰਘ ਬਟਰਿਆਣਾ, ਜੋਗਿੰਦਰ ਸਿੰਘ ਗੁੱਜਰਾ, ਪ੍ਰਮਜੀਤ ਸਿੰਘ,ਸੰਤ ਰੇਣ ਬਾਬਾ ਲਖਵੀਰ ਸਿੰਘ,ਬਾਬਾ ਦਰਸ਼ਨ ਸਿੰਘ ਟੋਹੜਾ, ਬਾਬਾ ਚਰਨਜੀਤ ਸਿੰਘ ਨੇ ਨੈਸ਼ਨਲ ਹਾਈਵੇ ’ਤੇ ਰੋਸ ਲਗਾਏ ਰੋਸ ਧਰਨੇ ’ਚ ਸ਼ਾਮਿਲ ਹੋਏ।
ਇਸ ਤੋਂ ਪਹਿਲਾ ਭੋਗ ਮੌਕੇ ਬੂਟਾ ਸਿੰਘ ਗੁਰਥਲੀ , ਭੁਪਿੰਦਰ ਸਿੰਘ ਭਲਵਾਨ, ਗੋਬਿੰਦ ਸਿੰਘ ਲੌਗੋਵਾਲ ਸਾਬਕਾ ਪ੍ਰਧਾਨ ਸ੍ਰੋਮਣੀ ਕਮੇਟੀ, ਬਾਬਾ ਬੂਟਾ ਸਿੰਘ ਸੀਨੀਅਰ ਮੀਤ ਪ੍ਰਧਾਨ ਐਸ.ਜੀ.ਪੀ.ਸੀ., ਬਲਵਿੰਦਰ ਸਿੰਘ ਦਰਬਾਰ ਸਾਹਿਬ, ਬਾਬੂ ਪ੍ਰਕਾਸ਼ ਚੰਗ ਗਰਗ, ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ,ਰਾਜਿੰਦਰ ਸਿੰਘ ਛੰਨਾ ਸਾਬਕਾ ਸਰਪੰਚ, ਅਮਰਜੀਤ ਸਿੰਘ ਦਮਦਮੀ ਟਕਸਾਲ ਵੀ ਪਹੁੰਚੇ।
ਇਸ ਸਬੰਧੀ ਪਿੰਡ ਜੌਲੀਆ ਗੁਰਦੁਆਰੇ ਦੀ ਲੋਕਲ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਜੌਲੀਆਂ ਸਾਬਕਾ ਸਰਪੰਚ, ਬੱਬੀ ਸਿੰਘ ਪ੍ਰਧਾਨ ਲੋਕਲ ਕਮੇਟੀ ਜੌਲੀਆ ਨੇ ਕਿਹਾ ਕਿ ਉਹ ਪ੍ਰਸ਼ਾਸ਼ਨ ਅਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਸਬੰਧੀ ਸੰਤੁਸ਼ਟ ਹਨ। ਇਸ ਮੌਕੇ ਐਸ ਐਸ਼ ਪੀ ਸੰਗਰੂਰ ਸ੍ਰੀ ਵਿਵੇਕ ਸੀਲ ਸੋਨੀ ਐਸ਼ ਪੀ ਗੁਰਪ੍ਰੀਤ ਸਿੰਘ ਸਿਕੰਦ ਡੀ ਐਸ਼ ਪੀ ਸੁਖਰਾਜ ਸਿੰਘ ਘੁਮਾਣ ਐਸ਼ ਐਚ ਓ ਭਵਾਨੀਗੜ ਗੁਰਦੀਪ ਸਿੰਘ ਸੰਧੂ ਸਮੇਤ ਭਾਰੀ ਪੁਲਿਸ ਫੋਰਸ ਤਾਇਨਾਤ ਸੀ। ( ਵਿਜੈ ਗਰਗ ਪੱਤਰਕਾਰ ਭਵਾਨੀਗੜ੍ਹ )

 

ਵੈਕਸੀਨ ਲਗਾਉਣ ਸਬੰਧੀ ਮੀਟਿੰਗ

 

ਜੱਥੇਦਾਰ ਭੜ੍ਹੋ ਦੇ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਅਕਾਲੀ ਬਸਪਾ ਗੱਠਜੋੜ ਹੋਰ ਮਜ਼ਬੂਤ ਹੋਵੇਗਾ – ਚੋਪੜਾ

 

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਟਰੱਕ ਆਪ੍ਰੇਟਰਾਂ ਦਾ ਰੋਸ

 

ਐਸ. ਸੀ. ਵਿੰਗ ਦੇ ਜਿਲ੍ਹਾ ਪ੍ਰਧਾਨ ਬਣੇ ਨਿਰਮਲ ਸਿੰਘ ਭੜੋ

 

ਬਿਜਲੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਜਲਦੀ ਕਰੇ ਕੈਪਟਨ ਸਰਕਾਰ-ਗਰਗ

 

ਲਾਇਨਜ਼ ਕਲੱਬ ਭਵਾਨੀਗੜ੍ਹ ਰੋਇਲ ਵੱਲੋਂ ਪੰਜਵਾਂ ਕੋਵਿਡ-19 ਟੀਕਾਕਰਨ ਕੈਂਪ ਲਗਾਇਆ

 

ਬਿਜਲੀ ਕੱਟਾਂ ਖਿਲਾਫ ਆਪ ਵੱਲੋਂ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ

 

 

Uncategorized