ਜਹਿਰੀਲੀ ਚੀਜ ਦੇ ਕੱਟੇ ਜਾਣ ਕਾਰਣ ਕਿਸਾਨ ਦੀ ਹੋਈ ਮੌਤ

ਜਹਿਰੀਲੀ ਚੀਜ ਦੇ ਕੱਟੇ ਜਾਣ ਕਾਰਣ ਕਿਸਾਨ ਦੀ ਹੋਈ ਮੌਤ

ਭਵਾਨੀਗੜ੍ਹ 24 ਜੂਨ ( ਵਿਜੈ ਗਰਗ )   ਇੱਥੋਂ ਨੇੜਲੇ ਪਿੰਡ ਬਖੋਪੀਰ ਦੇ ਖੇਤ ਵਿੱਚ ਕਿਸੇ ਜਹਿਰੀਲੀ ਚੀਜ ਦੇ ਕੱਟੇ ਜਾਣ ਕਾਰਣ ਕਿਸਾਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਹਰਪ੍ਰੀਤ ਸਿੰਘ ਬੀਤੀ ਰਾਤ ਖੇਤ ਵਿੱਚ ਮੋਟਰ ਚਲਾਉਣ ਲਈ ਗਿਆ ਸੀ । ਉਥੋਂ ਹੀ ਮੇਰੇ ਪਿਤਾ ਹਰਪ੍ਰੀਤ ਸਿੰਘ ਨੇ ਸਵੇਰੇ 3 ਕੁਝ ਵਜੇ ਫੋਨ ਕੀਤਾ ਕਿ ਉਸ ਨੂੰ ਕਿਸੇ ਜਹਿਰੀਲੀ ਚੀਜ ਨੇ ਕੱਟ ਲਿਆ ਹੈ ਅਤੇ ਮੈਨੂੰ ਜਲਦੀ ਲੈ ਜਾਵੋ। ਇਸ ਉਪਰੰਤ ਉਹ ਅਤੇ ਹਰਜੀਤ ਸਿੰਘ ਕਾਲਾ, ਸਾਬਕਾ ਸਰਪੰਚ ਕੁਲਵੰਤ ਸਿੰਘ ਆਦਿ ਹਰਪ੍ਰੀਤ ਸਿੰਘ ਨੂੰ ਇਲਾਜ ਲਈ ਭਵਾਨੀਗੜ੍ਹ ਲਿਜਾ ਰਹੇ ਸਨ ਤਾਂ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ। ਪਿੰਡ ਦੇ ਸਰਪੰਚ ਗੁਰਜੰਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ 4 ਕੁ ਏਕੜ ਵਾਲਾ ਛੋਟਾ ਕਿਸਾਨ ਸੀ । ਉਨ੍ਹਾਂ ਪੰਜਾਬ ਸਰਕਾਰ ਪਾਸੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।  ( ਵਿਜੈ ਗਰਗ ਪੱਤਰਕਾਰ ਭਵਾਨੀਗੜ੍ਹ )

प्रदेश