ਲੋਕ ਇਨਸਾਫ ਪਾਰਟੀ ਧੂਰੀ ਨੇ ਸਫਾਈ ਕਾਮਿਆਂ ਦੇ ਹੱਕ ਵਿੱਚ ਮੁੱਖ ਮੰਤਰੀ ਨੂੰ ਪੱਤਰ ਲਿਖਿਆ । ਸਰਕਾਰ ਸਫ਼ਾਈ ਕਾਮਿਆਂ ਦੀਆਂ ਸਾਰੀਆਂ ਜਾਇਜ ਮੰਗਾਂ ਜਲਦੀ ਪੂਰੀਆਂ ਕਰੇ – ਜਸਵਿੰਦਰ ਸਿੰਘ ਰਿਖੀ

ਲੋਕ ਇਨਸਾਫ ਪਾਰਟੀ ਧੂਰੀ ਨੇ ਸਫਾਈ ਕਾਮਿਆਂ ਦੇ ਹੱਕ ਵਿੱਚ ਮੁੱਖ ਮੰਤਰੀ ਨੂੰ ਪੱਤਰ ਲਿਖਿਆ ।

ਸਰਕਾਰ ਸਫ਼ਾਈ ਕਾਮਿਆਂ ਦੀਆਂ ਸਾਰੀਆਂ ਜਾਇਜ ਮੰਗਾਂ ਜਲਦੀ ਪੂਰੀਆਂ ਕਰੇ – ਜਸਵਿੰਦਰ ਸਿੰਘ ਰਿਖੀ

ਅੱਜ ਲੋਕ ਇਨਸਾਫ ਪਾਰਟੀ ਧੂਰੀ ਦੀ ਟੀਮ ਵੱਲੋਂ ਹਲਕਾ ਇੰਚਾਰਜ ਧੂਰੀ ਜਸਵਿੰਦਰ ਸਿੰਘ ਰਿਖੀ ਦੀ ਅਗਵਾਈ ਵਿੱਚ ਸਫ਼ਾਈ ਕਾਮਿਆਂ ਦੇ ਹੱਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਇੱਕ ਪੱਤਰ ਨਾਇਬ ਤਹਿਸੀਲਦਾਰ ਧੂਰੀ ਸ੍ਰੀ ਪ੍ਰਮੋਦ ਚੰਦਰਾ ਜੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ । ਰਿਖੀ ਨੇ ਕਿਹਾ ਕਿ ਅੱਜ ਸਫ਼ਾਈ ਕਾਮਿਆਂ ਨੂੰ 20 ਦਿਨ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ ਹੜਤਾਲ਼ ਤੇ ਬੈਠਿਆਂ ਨੂੰ ਪਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ ।
ਰਿਖੀ ਨੇ ਕਿਹਾ ਕਿ ਅਸੀਂ ਅੱਜ ਆਮ ਲੋਕਾਂ ਦੀਆਂ ਸਮੱਸਿਆਵਾਂ ਤੇ ਸਫ਼ਾਈ ਕਾਮਿਆਂ ਦੀਆਂ ਜਾਇਜ ਮੰਗਾਂ ਨੂੰ ਸਮਝਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਸਫ਼ਾਈ ਕਾਮਿਆਂ ਦੀਆਂ ਮੰਗਾਂ ਜਲਦ ਪੂਰੀਆਂ ਕਰਕੇ ਓਹਨਾ ਨੂੰ ਜਲਦ ਤੋਂ ਜਲਦ ਕੰਮ ਤੇ ਆਉਣ ਲਈ ਅਪੀਲ ਕੀਤੀ ਜਾਵੇ। ਤਾਂ ਕਿ ਅੱਜ ਦੇ ਕਰੋਨਾ ਦੇ ਹਲਾਤਾਂ ਵਿੱਚ ਜੋ ਬਿਮਾਰੀ ਦਾ ਡਰ ਸਤਾ ਰਿਹਾ ਹੈ ਆਮ ਲੋਕਾਂ ਨੂੰ ਰਾਹਤ ਮਿਲ ਸਕੇ । ਇਸ ਮੌਕੇ ਓਹਨਾਂ ਨਾਲ ਕੁਲਵੰਤ ਰਾਏ ਪੱਪੂ ਪ੍ਰਧਾਨ ਧੂਰੀ , ਸੁਰਜੀਤ ਸਿੰਘ ਸਾਬਕਾ ਪੰਚ , ਬਲਵੰਤ ਸਿੰਘ , ਕੁਲਵਿੰਦਰ ਸਿੰਘ ਕਾਲਾ ਵੜੈਚ , ਮਨਪ੍ਰੀਤ ਸਿੰਘ ਸੋਪਾਲ ਹਾਜ਼ਿਰ ਸਨ।

राजनीति