ਪਿੰਡ ਪੁੰਨਾਵਾਲ ਵਿੱਚ ਮਿਲਿਆ ਲੋਕ ਇਨਸਾਫ ਪਾਰਟੀ ਨੂੰ ਭਰਮਾਂ ਹੁੰਗਾਰਾ ।

ਪਿੰਡ ਪੁੰਨਾਵਾਲ ਵਿੱਚ ਮਿਲਿਆ ਲੋਕ ਇਨਸਾਫ ਪਾਰਟੀ ਨੂੰ ਭਰਮਾਂ ਹੁੰਗਾਰਾ ।

ਪਿੰਡ ਪੁੰਨਾਵਾਲ ਵਿੱਚ ਮਿਲਿਆ ਲੋਕ ਇਨਸਾਫ ਪਾਰਟੀ ਨੂੰ ਭਰਮਾਂ ਹੁੰਗਾਰਾ ।

ਲੋਕ ਇਨਸਾਫ ਪਾਰਟੀ ਦੀ ਸਰਕਾਰ ਆਉਣ ਤੇ ਭਰਿਸ਼ਟਾਚਾਰ ਮੁੱਕਤ ਇੱਕ ਨਵੇਂ ਪੰਜਾਬ ਦੀ ਸਿਰਜਣਾ ਹੋਵੇਗੀ , ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਸੂਬਾ ਬਣਾਇਆ ਜਾਵੇਗਾ – ਜਸਵਿੰਦਰ ਸਿੰਘ ਰਿਖੀ

ਅੱਜ ਲੋਕ ਇਨਸਾਫ ਪਾਰਟੀ ਧੂਰੀ ਦੀ ਟੀਮ ਪਾਰਟੀ ਪ੍ਰਧਾਨ ਸ੍ਰ ਸਿਮਰਜੀਤ ਸਿੰਘ ਬੈਂਸ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਤਹਿਤ ਹਲਕਾ ਇੰਚਾਰਜ ਧੂਰੀ ਜਸਵਿੰਦਰ ਸਿੰਘ ਰਿਖੀ ਦੀ ਅਗਵਾਈ ਵਿੱਚ ਧੂਰੀ ਹਲਕੇ ਦੇ ਪਿੰਡ ਪੁੰਨਾਵਾਲ ਵਿੱਚ ਪਹੁੰਚੀ , ਜਿੱਥੇ ਟੀਮ ਦਾ ਭਰਵਾਂ ਸਵਾਗਤ ਕੀਤਾ ਗਿਆ । ਰਿਖੀ ਵੱਲੋਂ ਪਿੰਡ ਦੇ ਲੋਕਾਂ ਨਾਲ ਲੋਕ ਇਨਸਾਫ ਪਾਰਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ । ਰਿਖੀ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ । ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ।
ਰਿਖੀ ਨੇ ਕਿਹਾ ਕਿ ਹਰ ਇੱਕ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਲੋਕਾਂ ਨਾਲ ਬਹੁਤ ਵਾਦੇ ਕਰਦੀ ਹੈ ਪਰ ਓਹਨਾ ਨੂੰ ਪੂਰਾ ਨਹੀਂ ਕਰਦੀ । ਕਿਉ ਕਿ ਜਦੋਂ ਕੋਈ ਸਾਡੇ ਨਾਲ ਵੱਡੇ ਵੱਡੇ ਵਾਅਦੇ ਕਰਦਾ ਹੈ ਤਾਂ ਅਸੀਂ ਓਹਦੇ ਤੋਂ ਇਹ ਸਵਾਲ ਨਹੀਂ ਪੁੱਛਦੇ ਕਿ ਤੁਸੀ ਇਹਨਾਂ ਪੈਸਾ ਕਿੱਥੋਂ ਲੇ ਕੇ ਆਓਗੇ । ਕੀ ਸਾਧਨ ਹਨ ਪੰਜਾਬ ਕੋਲ ਇਨਕਮ ਦੇ , ਪੰਜਾਬ ਦੇ ਸਿਰ ਤਾਂ ਪਹਿਲਾਂ ਹੀ ਬਹੁਤ ਜਿਆਦਾ ਕਰਜ਼ਾ ਹੈ। ਇਹੀ ਕਾਰਨ ਹੈ ਕਿ ਰਵਾਇਤੀ ਪਾਰਟੀਆਂ ਵੋਟਾਂ ਵੇਲੇ ਆਉਂਦੀਆਂ ਹਨ ਵੱਡੇ ਵੱਡੇ ਵਾਅਦੇ ਕਰਦੀਆਂ ਹਨ ਤੇ ਜਿੱਤ ਕੇ ਚਲੀਆਂ ਜਾਂਦੀਆਂ ਹਨ ।
ਰਿਖੀ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ਨੂੰ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਪੰਜਾਬ ਬਣਾਇਆ ਜਾਵੇਗਾ। ਕਿਉ ਕਿ ਜਿਹੜਾ ਪੰਜਾਬ ਦਾ ਕੁਦਰਤੀ ਖ਼ਜ਼ਾਨਾ ਸਾਡੇ ਪੰਜਾਬ ਦਾ ਪਾਣੀ ਸਮੇਂ ਦੀਆਂ ਸਰਕਾਰਾਂ ਹੋਰਨਾਂ ਸੂਬਿਆਂ ਨੂੰ ਮੁਫ਼ਤ ਵਿੱਚ ਦੇ ਰਹੀਆਂ ਹਨ , ਲੋਕ ਇਨਸਾਫ ਪਾਰਟੀ ਦੀ ਸਰਕਾਰ ਆਉਣ ਤੇ ਓਹ ਸਾਰਾ ਪੈਸਾ ਪੰਜਾਬ ਤੋਂ ਮੁਫ਼ਤ ਵਿੱਚ ਪਾਣੀ ਲੇ ਰਹੇ ਹੋਰ ਸੂਬਿਆਂ ਤੋਂ ਵਸੂਲਿਆ ਜਾਵੇਗਾ ਜਿਹੜਾ ਕਿ ਪੰਜਾਬ ਦਾ ਕਾਨੂੰਨੀ ਅਧਿਕਾਰ ਵੀ ਹੈ।
ਲੋਕ ਇਨਸਾਫ ਪਾਰਟੀ ਦੀ ਵਿਚਾਰ ਧਾਰਾ ਤੋਂ ਸੰਤੁਸ਼ਟ ਹੁੰਦਿਆਂ ਪਿੰਡ ਪੁੰਨਾਵਾਲ ਦੇ ਬਹੁ ਗਿਣਤੀ ਪਰਿਵਾਰ ਹਲਕਾ ਇੰਚਾਰਜ ਧੂਰੀ ਜਸਵਿੰਦਰ ਸਿੰਘ ਰਿਖੀ ਦੀ ਅਗਵਾਈ ਵਿੱਚ ਲੋਕ ਇਨਸਾਫ ਪਾਰਟੀ ਸ਼ਾਮਿਲ ਹੋਏ । ਜਿਨ੍ਹਾਂ ਨੂੰ ਸਿਰੋਪਾ ਪਾ ਕੇ ਰਿਖੀ ਨੇ ਪਾਰਟੀ ਵਿੱਚ ਜੀ ਆਇਆ ਆਖਿਆ ਤੇ ਹਰ ਵੇਲੇ ਓਹਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਦੁੱਖ ਸੁੱਖ ਵਿੱਚ ਖੜ੍ਹਨ ਦੀ ਗੱਲ ਕਹੀ । ਸ਼ਾਮਿਲ ਹੋਣ ਵਾਲਿਆਂ ਵਿੱਚ ਸਤਨਾਮ ਸਿੰਘ , ਬੱਗਾ ਸਿੰਘ , ਹਨੀ ਸਿੰਘ , ਮੇਵਾ ਸਿੰਘ ਫੌਜੀ , ਲਾਡੀ ਸਿੰਘ , ਦਾਰਾ ਸਿੰਘ , ਸੁੱਖੀ ਸਿੰਘ , ਰੂਪ ਸਿੰਘ , ਬਲਦੇਵ ਕੌਰ , ਸਿੰਦਰ ਕੌਰ , ਜਸਵੀਰ ਕੌਰ , ਕਰਨੈਲ ਕੌਰ , ਬਲਵੀਰ ਕੌਰ ਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਸ ਮੌਕੇ ਰਿਖੀ ਨਾਲ ਜਰਨਲ ਸਕੱਤਰ ਧੂਰੀ ਦੀਦਾਰ ਸਿੰਘ , ਯੂਥ ਪ੍ਰਧਾਨ ਧੂਰੀ ਕੁਲਵਿੰਦਰ ਸਿੰਘ ਵੜੈਚ , ਮਨਪ੍ਰੀਤ ਸਿੰਘ ਸੋਪਾਲ , ਸੁਰਜੀਤ ਸਿੰਘ ਸਾਬਕਾ ਪੰਚ , ਬਲਵੰਤ ਸਿੰਘ ਹਾਜ਼ਿਰ ਸਨ ।

राजनीति