ਦਲਿਤ ਸਮਾਜ ਪ੍ਰਤੀ ਸਰਕਾਰ ਦਾ ਚਿਹਰਾ ਹੋਇਆ ਬੇਨਕਾਬ :ਦੀਦਾਰ ਸਿੰਘ ਸਹੋੜਾ

ਲੋਕ ਇਨਸਾਫ ਪਾਰਟੀ ਮੋਹਾਲੀ ਜਿਲ੍ਹਾ ਯੂਥ ਪ੍ਰਧਾਨ ਦੀਦਾਰ ਸਿੰਘ ਸਹੋੜਾ ਨੇ ਕਿਹਾ ਗਿਆ ਹੈ ਕਿ ਇਕ ਪਾਸੇ ਪੰਜਾਬ ਵਿੱਚ ਦਲਿਤ ਉਪ ਮੰਤਰੀ ਬਣਾਏ ਜਾਣ ਦੀ ਗੱਲ ਚੱਲਦੀ ਹੈ ਅਤੇ ਦੂਸਰੇ ਪਾਸੇ ਹਰ ਰੋਜ਼ ਦਲਿਤ ਸਮਾਜ ਨਾਲ ਨਿੱਤ ਨਵਾਂ ਧੋਖਾ ਕੀਤਾ ਜਾਂਦਾ ਹੈ ਜੋ ਕਿ ਦਲਿਤ ਵਰਗ ਵੱਲੋਂ ਨਾਬਰਦਾਸਤ ਵੱਲੋਂ 24 ਪੀ .ਪੀ.ਐਸ ਅਧਿਕਾਰੀਆਂ ਨੂੰ ਪ੍ਰਮੇਸਨ ਦੇ ਕੇ ਆਈ .ਪੀ .ਐਸ ਬਣਾਇਆ ਗਿਆ ਜਿਕਰਯੋਗ ਹੈ ਕਿ 24 ਅਧਿਕਾਰੀਆਂ ਵਿੱਚ ਇੱਕ ਵੀ ਅਧਿਕਾਰੀ ਦਲਿਤ ਵਰਗ ਦਾ ਨਹੀ ਹੈ। ਸਬੰਧਤ ਮਹਿਕਮੇ ਦੇ ਅਫਸਰਾ ਵੱਲੋਂ ਪੰਜਾਬ ਸਡਿਊਲ ਕਾਸਟ ਐਡ ਬੈਕਵਰਡ (ਰਿਜਰਵੇਸਨ ਇਨ ਸਹਵਿਸਿਜ) ਅਮੈਡਮੈਟ ਐਕਟ 2018 ਨੂੰ ਨਜਰ ਅੰਦਾਜ ਕਰਕੇ ਸੂਚੀ ਤਿਆਰ ਕੀਤੀ ਗਈ ਹੈ । ਜੋ ਕਿ ਇੱਕ ਕਾਨੂੰਨੀ ਅਪਰਾਧ ਹੈ । ਜੇ ਪੰਜਾਬ ਸਰਕਾਰ ਇਸ ਅਪਰਾਧ ਵਿਚ ਸਾਮਲ ਨਹੀ ਹੈ ਤਾ ਸਬੰਧਤ ਅਧਿਕਾਰੀਆਂ ਉਪਰ ਬਣਦੀ ਕਾਨੂੰਨੀ ਕਾਰਵਾਈ ਕਰਵਾਏ ਤਾ ਕਿ ਅੱਗੇ ਤੋ ਕੋਈ ਵੀ ਅਫਸਰ ਸੰਵਿਧਾਨ ਵਿੱਚ ਬਣਾਇ ਗਈ ਰਿਜਰਵੇਸਨ ਪਾਲਿਸੀ ਨੂੰ ਨਜ਼ਰ ਅੰਦਾਜ ਕਰਕੇ ਗਲਤ ਕੰਮ ਨਾ ਕਰ ਸਕੇ । ਅਸੀ ਦਲਿਤ ਸਮਾਜ ਵੱਲੋਂ ਐਸ .ਸੀ .ਕਮਿਸ਼ਨ ਪੰਜਾਬ ਅਤੇ ਨੈਸ਼ਨਲ ਐਸ .ਸੀ .ਕਮਿਸ਼ਨ (ਭਾਰਤ) ਨੂੰ ਬੇਨਤੀ ਕਰਦੇ ਹਾ ਕਿ ਅਜਿਹੇ ਕੇਸਾ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇ ਅਤੇ ਅਪਰਾਧ ਕਰਨ ਵਾਲੇ ਅਧਿਕਾਰੀਆਂ ਨੂੰ ਬਣਦੀ ਸਜਾ ਦਿੱਤੀ ਜਾਵੇ ਤਾ ਕਿ ਦਲਿਤ ਵਰਗ ਨੂੰ ਇਨਸਾਫ ਮਿਲ ਸਕੇ । ਦਲਿਤ ਸਮਾਜ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਜਾਦੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਉਜਾਗਰ ਕਰਦੇ ਰਹਿਣਾ ਚਾਹੀਦਾ ਹੈ ਅਤੇ ਸਮਾਜ ਨੂੰ ਸੰਵਿਧਾਨਕ ਅਧਿਕਾਰਾ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ

प्रदेश