ਰੁੱਖ ਲਗਾਉ ਅਤੇ ਵਾਤਾਵਰਨ ਨੂੰ ਬਚਾਉ- ਸੰਜੀਵ ਗਰਗ


ਰੁੱਖ ਲਗਾਉ ਅਤੇ ਵਾਤਾਵਰਨ ਨੂੰ ਬਚਾਉ- ਸੰਜੀਵ ਗਰਗ
ਗਿੱਦੜਬਾਹਾ 5/6/21- (ਗਰਗ)ਅੱਜ ਮਿਤੀ 5/6/21 ਨੂੰ ਰੁੱਖ ਲਗਾਉ ਵਾਤਾਵਰਨ ਬਚਾਉ ਤਹਿਤ ਐਂਟੀ ਕੁਰੱਪਸ਼ਨ ਫੈਡਰੇਸ਼ਨ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਸੰਜੀਵ ਕੁਮਾਰ ਗਰਗ ਅਤੇ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਸ੍ਰੀ ਮੁਕੇਸ਼ ਗਰਗ ਦੀ ਮੌਜੂਦਗੀ ਵਿੱਚ ਗਿੱਦੜਬਾਹਾ ਟੀਮ ਦੁਆਰਾ ਸਹਿਰ ਦੀਆ ਵੱਖ ਵੱਖ ਥਾਵਾਂ ਤੇ ਪੋਦੇ ਲਗਾਏ ਗਏ। ਇਸ ਮੌਕੇ ਤੇ ਬੋਲਦਿਆਂ ਪੰਜਾਬ ਪ੍ਰਧਾਨ ਸੰਜੀਵ ਕੁਮਾਰ ਗਰਗ ਨੇ ਕਿਹਾ ਕਿ ਜਿਸ ਤਰਾਂ ਕੋਰੋਨਾ ਮਹਾਮਾਰੀ ਦਾ ਭਿਆਨਕ ਸਮਾ ਚੱਲ ਰਿਹਾ ਹੈ ਅਤੇ ਸਾਡੇ ਦੇਸ਼ ਦੇ ਲੋਕਾਂ ਦੀ ਜਾਨ ਬਚਾਉਣ ਲਈ ਆਕਸੀਜਨ ਦੀ ਕਮੀ ਹੋ ਗਈ ਸੀ, ਇਸ ਸਮੱਸਿਆ ਨੂੰ ਦੂਰ ਕਰਨ ਲਈ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਇੱਕ ਪੌਦਾ ਲਗਾਉਣ ਦਾ ਪ੍ਰਣ ਕਰਨਾ ਚਾਹੀਦਾ ਹੈ। ਜੇਕਰ ਸਾਡਾ ਵਾਤਾਵਰਨ ਸੁੱਧ ਹੋਵੇਗਾ ਤਾ ਆਕਸੀਜਨ ਦੀ ਕਮੀ ਵੀ ਦੂਰ ਹੋ ਜਾਵੇਗੀ।ਇਸ ਮੌਕੇ ਤੇ ਸਟੇਟ ਜੁਆਇੰਟ ਸੈਕਟਰੀ ਸਤੀਸ਼ ਗਰਗ, ਜਿਲਾ ਪ੍ਰਧਾਨ ਡਾਕਟਰ ਅਨਿਲ ਗਰਗ, ਜਿਲਾ ਵਾਈਸ ਪ੍ਰਧਾਨ ਡਾਕਟਰ ਗੁਰਦੀਪ ਵਰਮਾ ਜੀ, ਜਿਲਾ ਜਨਰਲ ਸਕੱਤਰ ਗੁਰਮੀਤ ਖਿਪਲ, ਗਿੱਦੜਬਾਹਾ ਬਲਾਕ ਪ੍ਰਧਾਨ ਤਰਸੇਮ ਕੁਮਾਰ, ਬਲਾਕ ਸਲਾਹਕਾਰ ਸ੍ਰੀ ਸੁਸ਼ੀਲ ਬਾਂਸਲ ਜੀ,ਬਲਾਕ ਮੈਂਬਰ ਸੁਰਿੰਦਰ ਸਰਮਾ (ਬੱਬੂ) ਅਤੇ ਜਿਲਾ ਕੋਆਰਡੀਨੇਟਰ ਜੈਅੰਤ ਜੈਨ ਵੀ ਮੌਜੂਦ ਸਨ।

Uncategorized